Monday, 28 July 2025

ਅੰਡਰ ਬ੍ਰਿਜ ਦੇ ਨਕਸ਼ੇ ’ਚ ਤਬਦੀਲੀ ਕਰਕੇ ਸਿੱਧਾ ਅੰਡਰ ਬ੍ਰਿਜ ਬਣਾਉਣ ਦੀ ਕੀਤੀ ਮੰਗ


ਫਿਲੌਰ: ਪਿੰਡ ਦੁਸਾਂਝ ਖੁਰਦ ਦੇ ਰੇਲਵੇ ਫਾਟਕ ਦੇ ਹੇਠ ਬਣਨ ਵਾਲੇ ਅੰਡਰ ਬ੍ਰਿਜ ਦੇ ਨਕਸ਼ੇ ਦੀ ਤਬਦੀਲੀ ਦੀ ਮੰਗ ਨੂੰ ਲੈ ਕੇ ਅੱਜ ਇੱਕ ਮੰਗ ਪੱਤਰ ਐੱਸਡੀਐੱਮ ਫਿਲੌਰ ਪ੍ਰਲੀਨ ਕੌਰ ਬਰਾੜ ਨੂੰ ਦਿੱਤਾ ਗਿਆ। ਇਸ ਮੰਗ ਪੱਤਰ ਰਾਹੀਂ ਮੰਗ ਕੀਤੀ ਕਿ ਇਸ ਦਾ ‘ਸੀ’ ਟਾਈਪ ਦਾ ਨਕਸ਼ਾ ਰੱਦ ਕਰਕੇ ਸਿੱਧਾ ਅੰਡਰ ਬ੍ਰਿਜ ਬਣਾਇਆ ਜਾਵੇ। ਮੰਗ ਪੱਤਰ ‘ਚ ਦੁਸਾਂਝ ਖੁਰਦ, ਮੁਠੱਡਾ ਕਲਾਂ, ਕੁਤਬੇਵਾਲ, ਲਾਂਗੜੀਆਂ, ਮੁਠੱਡਾ ਖੁਰਦ, ਭੱਟੀਆਂ ਆਦਿ ਪਿੰਡਾਂ ਦੀਆਂ ਪੰਚਾਇਤਾਂ ਤੋਂ ਇਲਾਵਾ ਸੈਕੜੇ ਹੋਰ ਦਸਖ਼ਤਾਂ ਵਾਲੇ ਪੱਤਰ ਸ਼ਾਮਲ ਸਨ। ਜਿਸ ‘ਚ ਗੁਰਦੁਆਰਾ ਕਮੇਟੀਆਂ, ਯੂਥ ਕਲੱਬਾਂ, ਜਮਹੂਰੀ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ ਦੋਆਬਾ ਦੀਆਂ ਮੁਠੱਡਾ ਕਲਾਂ ਇਕਾਈਆਂ, ਵੱਖ-ਵੱਖ ਪ੍ਰਾਈਵੇਟ ਸਕੂਲ ਅਤੇ ਮਹਿੰਦਰਾਂ ਟਰੈਕਟਰ ਦੇ ਸਟਾਕਯਾਰਡ ਵਲੋਂ ਵੀ ਲਿਖਤੀ ਤੌਰ ‘ਤੇ ਮੌਜੂਦਾ ਨਕਸ਼ਾ ਰੱਦ ਕਰਕੇ ਨਵੇਂ ਸਿਰੇ ਤੋਂ ਨਕਸ਼ਾ ਬਣਾਉਣ ਦੀ ਮੰਗ ਕੀਤੀ ਗਈ। ਐੱਸਡੀਐੱਮ ਫਿਲੌਰ ਨੂੰ ਮਿਲੇ ਵਫ਼ਦ ਦੀ ਅਗਵਾਈ ਸਰਬਜੀਤ ਮੁਠੱਡਾ, ਨੰਬਰਦਾਰ ਗੁਰਪਾਲ ਸਿੰਘ, ਸਾਬਕਾ ਸਰਪੰਚ ਹਰਜਿੰਦਰ ਕੁਮਾਰ, ਸਰਪੰਚ ਭੱਟੀਆ ਸਰਵਜੀਤ ਸਿੰਘ, ਰਛਪਾਲ ਲਾਲ ਕੁਤਬੇਵਾਲ, ਹਰਭਜਨ ਸਿੰਘ ਗਰੇਵਾਲ, ਸੰਤੋਖ ਲਾਲ ਲਾਂਗੜੀਆ, ਵਿਜੈ ਕੁਮਾਰ, ਦੀਪਕ ਭਾਰਤੀ, ਰਾਜਵਿੰਦਰ ਮੁਠੱਡਾ, ਚੰਨਪ੍ਰੀਤ ਸਿੰਘ ਬੂਰਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਤਹਿਸੀਲ ਪ੍ਰਧਾਨ ਮੱਖਣ ਸੰਗਰਾਮੀ, ਮਨਮੋਹਣ ਸਿੰਘ ਸਿੱਧੂ, ਸੁਖਪ੍ਰੀਤ ਸਿੰਘ, ਹਰਮਿੰਦਰ ਸਿੰਘ, ਸੁਖਵੀਰ ਸਿੰਘ ਔਜਲਾ, ਦਵਿੰਦਰ ਭਿੰਦਾ ਆਦਿ ਨੇ ਕੀਤੀ। ਇਨ੍ਹਾਂ ਮੋਹਤਬਰਾਂ ਨੇ ਐੱਸਡੀਐੱਮ ਨੂੰ ਦੱਸਿਆ ਕਿ ਮੌਜੂਦਾ ਨਕਸ਼ੇ ਮੁਤਾਬਿਕ ਜੇ ਅੰਡਰ ਬ੍ਰਿਜ ਬਣਦਾ ਹੈ ਤਾਂ ਸੁਰੱਖਿਆ ਖਤਰੇ ‘ਚ ਪਵੇਗੀ ਕਿਉਂਕਿ ਰਾਤ ਵੇਲੇ ਅਜਿਹੇ ਪੁਲਾਂ ਤੋਂ ਲੰਘਣਾ ਖ਼ਤਰੇ ਤਾਂ ਖਾਲੀ ਨਹੀਂ ਹੁੰਦਾ। ਇਥੋਂ ਟਰੈਕਟਰ ਪੰਜਾਬ ਸਮੇਤ ਜੇਕੇ ਅਤੇ ਹਿਮਾਚਲ ਨੂੰ ਜਾਂਦੇ ਹਨ, ਜਿਥੋਂ ਟਰਾਲੇ ਨਹੀਂ ਲੰਘ ਸਕਣਗੇ ਅਤੇ ਨਾ ਹੀ ਗੰਨੇ ਨਾਲ ਲੱਦੀਆਂ ਟਰਾਲੀਆਂ ਅਤੇ ਕੰਬਾਇਨਾਂ ਵੀ ਨਹੀਂ ਲੰਘ ਸਕਣਗੀਆਂ। ਇਸ ਤੋਂ ਇਲਾਵਾ ਸਕੂਲਾਂ ਦੀਆਂ ਵੱਡੀਆਂ ਬੱਸਾਂ ਵੀ ਨਹੀਂ ਲੰਘ ਸਕਣਗੀਆਂ। ਉਕਤ ਮੋਹਤਬਰਾਂ ਨੇ ਕਿਹਾ ਕਿ ਪਿੰਡ ਦੁਸਾਂਝ ਖੁਰਦ ਦੀ ਹੱਦ ਅੰਦਰ ਲਿੰਕ ਰੋਡ ਦੀ ਚੌੜਾਈ ਆਮ ਨਾਲੋਂ ਜ਼ਿਆਦਾ ਹੈ ਅਤੇ ਰੇਲਵੇ ਲਾਈਨ ਵੀ ਉੱਚੀ ਹੈ। ਜਿਸ ਨਾਲ ਇਥੇ ਸਿੱਧਾ ਅੰਡਰ ਬ੍ਰਿਜ ਬਣਾਉਣਾ ਸੰਭਵ ਹੈ। ਮੋਹਤਬਰਾਂ ਨੇ ਕਿਹਾ ਕਿ ਉਹ ‘ਸੀ’ ਟਾਈਪ ਵਾਲੇ ਬ੍ਰਿਜ ਦਾ ਜ਼ੋਰਦਾਰ ਵਿਰੋਧ ਕਰਨਗੇ। 

ਇਸ ਮੌਕੇ ਐੱਸਡੀਐੱਮ ਫਿਲੌਰ ਪ੍ਰਲੀਨ ਕੌਰ ਬਰਾੜ ਨੇ ਕਿਹਾ ਕਿ ਉਹ ਇਸ ਫਾਈਲ ਨੂੰ ਰੇਲਵੇ ਦੇ ਅਧਿਕਾਰੀਆਂ ਨੂੰ ਭੇਜ ਦੇਣਗੇ ਅਤੇ ਛੇਤੀ ਹੀ ਰੇਲਵੇ ਦੇ ਅਧਿਕਾਰੀਆਂ ਨਾਲ ਮੀਟਿੰਗ ਵੀ ਕਰਵਾਉਣਗੇ।

Sunday, 21 April 2024

ਡਾ. ਬੀਆਰ ਅੰਬਡੇਕਰ ਦੇ ਜਨਮ ਦਿਵਸ ਨੂੰ ਸਮ੍ਰਪਿਤ ਸਮਾਗਮ ਦੌਰਾਨ ਬੱਚਿਆਂ ਨੂੰ ਸਟੇਸ਼ਨਰੀ ਵੰਡੀ

ਡਾ ਬੀਆਰ ਅੰਬੇਡਕਰ ਜੀ ਦੇ ਜਨਮ ਦਿਵਸ ਨੂੰ ਸਮ੍ਰਪਿਤ ਅੱਜ ਪਿੰਡ ਦੁਸਾਂਝ ਖੁਰਦ ਚ ਇੱਕ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਬੱਚਿਆਂ ਨੂੰ ਕਾਪੀਆਂ ਸਮੇਤ ਹੋਰ ਸਟੇਸ਼ਨਰੀ ਦੀ ਵੰਡ ਕੀਤੀ ਗਈ। ਡਾ. ਬੀਆਰ ਅੰਬੇਡਕਰ ਵੈਲਫੇਅਰ ਸੁਸਾਇਟੀ ਵਲੋਂ ਗਰਾਮ ਪੰਚਾਇਤ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਕਰਵਾਏ ਸਮਾਗਮ ਨੂੰ ਬਹੁਜਨ ਸਮਾਜ ਪਾਰਟੀ ਦੇ ਜਨਰਲ ਸਕੱਤਰ ਲਾਲ ਚੰਦ ਔਜਲਾ, ਤੀਰਥ ਰਾਜਪੁਰਾ, ਸੁਭਾਸ਼ ਸ਼ਾਹਪੁਰ, ਵਿੱਕੀ ਤੇਹਿੰਗ, ਲੈਕਚਰਾਰ ਕਮਲ ਕੁਮਾਰ, ਹਰਜਿੰਦਰ ਕੁਮਾਰ, ਵਿਜੈ ਕੁਮਾਰ, ਡਾ. ਸਰਬਜੀਤ ਮੁਠੱਡਾ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਇਤਿਹਾਸ ਤੋਂ ਲੈ ਕੇ ਆਉਣ ਵਾਲੇ ਸਮੇਂ ਦੌਰਾਨ ਦਰਪੇਸ਼ ਸੰਕਟਾਂ ਦੀ ਚਿਤਰਨ ਕਰਦਿਆਂ ਸੱਦਾ ਦਿੱਤਾ ਕਿ ਉਹ ਡਾ. ਅੰਬੇਡਕਰ ਦੇ ਕਦਮ ਚਿੰਨਾ ਤੇ ਚੱਲਣ।

ਇਸ ਮੌਕੇ ਹੋਰਨਾ ਤੋਂ ਇਲਾਵਾ ਮਾ. ਰਾਮ ਲਾਲ, ਲੈਕਚਰਾਰ ਬਿਮਲਾ ਦੇਵੀ, ਮਾ. ਚਰਨਜੀਤ ਸਿੰਘ, ਲਖਬੀਰ ਭੱਟੀ, ਸੁਖਵਿੰਦਰ ਕੌਰ, ਅਮਰਜੀਤ ਕੌਰ, ਅਮਰ ਚੰਦ, ਗੁਰਮੀਤ ਕੌਰ, ਪ੍ਰਕਾਸ਼ ਰਾਮ, ਹਰਬਲਾਸ ਸਿੰਘ, ਕੁਲਦੀਪ ਸਿੰਘ, ਰਾਜ ਕੁਮਾਰ, ਚਰਨਜੀਤ ਰਾਏ ਆਦਿ ਹਾਜ਼ਰ ਸਨ। ਇਸ ਮੌਕੇ ਵਿਸ਼ੇਸ਼ ਸਹਿਯੋਗ ਆਰਸੀ ਪਲਾਜ਼ਾ, ਬਸੰਤ ਪੰਪ ਖਹਿਰਾ, ਕੈਂਥ ਪੰਪ ਦੁਸਾਂਝ ਖੁਰਦ, ਜੀਕੇ ਆਇਲਸ ਸੈਂਟਰ ਗੁਰਾਇਆ ਦਾ ਰਿਹਾ।