ਅੱਜ ਪਿੰਡ ਦੁਸਾਂਝ ਖੁਰਦ ਦੀ ਬਾਹਰਲੀ ਫਿਰਨੀ ਨੂੰ ਪੱਕਿਆਂ ਕਰਨ ਦਾ ਨੀਂਹ ਪੱਥਰ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਨੇ ਰੱਖਿਆ। ਇੰਟਰਲਾਕ ਟਾਈਲਾਂ ਨਾਲ ਬਣਨ ਵਾਲੀ ਇਹ ਸੜਕ ਹੁਣ ਪਹਿਲਾ ਨਾਲੋਂ ਹੋਰ ਚੌੜੀ ਹੋਵੇਗੀ, ਜਿਸ ਨਾਲ ਲੋਕਾਂ ਨੂੰ ਲੰਘਣ 'ਚ ਪਹਿਲਾ ਨਾਲੋਂ ਅਸਾਨੀ ਰਹੇਗੀ। ਪਿੰਡ ਦੁਸਾਂਝ ਖੁਰਦ ਦੀ ਪੰਚਾਇਤ ਅਤੇ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਰੁੜਕਾ ਕਲਾਂ ਦੇ ਯਤਨਾਂ ਸਦਕਾ ਪੰਚਾਇਤ ਫ਼ੰਡ 'ਚੋਂ ਕਰੀਬ 20 ਲੱਖ ਦੀ ਲਾਗਤ ਨਾਲ ਪਿੰਡ ਦੀ ਫਿਰਨੀ ਬਣੇਗੀ। ਇਸ ਮੌਕੇ ਚੌਧਰੀ ਨੇ ਪਿੰਡ ਦੀ ਪੰਚਾਇਤ ਦੀ ਪ੍ਰਸ਼ੰਸਾ ਕਰਦੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਸਰਪੰਚ ਹਰਜਿੰਦਰ ਕੁਮਾਰ ਦੀ ਅਗਵਾਈ 'ਚ ਜਿੱਥੇ ਆਮਦਨ ਦੇ ਸਾਧਨ ਵਧਾਏ ਹਨ ਉੱਥੇ ਵਿਕਾਸ ਕਾਰਜਾਂ ਦਾ ਹੜ੍ਹ ਲਿਆ ਕੇ ਪਿੰਡ ਦੀ ਨੁਹਾਰ ਬਦਲ ਦਿੱਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਮੌਜੂਦਾ ਸਰਕਾਰ ਪਿੰਡ ਦੇ ਵਿਕਾਸ 'ਚ ਹਰ ਕਿਸਮ ਦਾ ਸਹਿਯੋਗ ਦੇਵੇਗੀ ਤਾਂ ਜੋ ਦੁਸਾਂਝ ਖੁਰਦ ਸਮਾਰਟ ਪਿੰਡ ਬਣ ਸਕੇ। ਇਸ ਮੌਕੇ ਉਨ੍ਹਾਂ ਦਾ ਸਵਾਗਤ ਕਰਦਿਆਂ ਸਰਪੰਚ ਹਰਜਿੰਦਰ ਕੁਮਾਰ ਨੇ ਕਿਹਾ ਕਿ ਉਹ ਪਿੰਡ ਦੀ ਨੁਹਾਰ ਬਦਲਣਾ ਚਾਹੁੰਦੇ ਹਨ ਅਤੇ ਸਵੱਛ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਲਈ ਤਤਪਰ ਹਨ ਪਰ ਇਸ ਦੇ ਲਈ ਜਿੱਥੇ ਪਿੰਡ ਦੇ ਵਸਨੀਕਾਂ ਦੀ ਜਾਗਰੂਕਤਾ ਜ਼ਰੂਰੀ ਹੈ ਉੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਸਹਿਯੋਗ ਅਹਿਮ ਹੈ। ਨੀਂਹ ਪੱਥਰ ਅੱਗੋਂ ਪਰਦਾ ਹਟਾਉਣ ਦੀ ਰਸਮ ਅਦਾ ਕਰਨ ਉਪਰੰਤ ਪਿੰਡ ਵਾਸੀਆਂ ਨੇ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ, ਤਹਿਸੀਲਦਾਰ ਫਿਲੌਰ ਤਪਨ ਭਨੋਟ, ਐਸਐਚਓ ਗੁਰਾਇਆ ਪਰਮਿੰਦਰ ਸਿੰਘ ਦਾ ਪਿੰਡ ਆਮਦ 'ਤੇ ਸਨਮਾਨ ਵੀ ਕੀਤਾ। ਇਸ ਮੌਕੇ ਚੌਧਰੀ ਨੇ ਪਿੰਡ ਦੀ ਪੰਚਾਇਤ ਦੀ ਪ੍ਰਸ਼ੰਸਾ ਕਰਦੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਸਰਪੰਚ ਹਰਜਿੰਦਰ ਕੁਮਾਰ ਦੀ ਅਗਵਾਈ 'ਚ ਜਿੱਥੇ ਆਮਦਨ ਦੇ ਸਾਧਨ ਵਧਾਏ ਹਨ ਉੱਥੇ ਵਿਕਾਸ ਕਾਰਜਾਂ ਦਾ ਹੜ੍ਹ ਲਿਆ ਕੇ ਪਿੰਡ ਦੀ ਨੁਹਾਰ ਬਦਲ ਦਿੱਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਮੌਜੂਦਾ ਸਰਕਾਰ ਪਿੰਡ ਦੇ ਵਿਕਾਸ 'ਚ ਹਰ ਕਿਸਮ ਦਾ ਸਹਿਯੋਗ ਦੇਵੇਗੀ ਤਾਂ ਜੋ ਦੁਸਾਂਝ ਖ਼ੁਰਦ ਸਮਾਰਟ ਪਿੰਡ ਬਣ ਸਕੇ। ਇਸ ਮੌਕੇ ਪਿੰਡ ਦੇ ਸਰਪੰਚ ਹਰਜਿੰਦਰ ਕੁਮਾਰ, ਮਾਸਟਰ ਚਰਨਜੀਤ ਸਿੰਘ, ਮਨਮੋਹਣ ਸਿੰਘ, ਸਾਬਕਾ ਪੰਚ ਸੋਢੀ ਰਾਮ, ਸਾਬਕਾ ਪੰਚ ਭੋਲੀ ਰਾਮ, ਗੁਰਪਾਲ ਸਿੰਘ, ਬੀਡੀਪੀਓ ਰੁੜਕਾ ਕਲਾਂ ਖੁਸ਼ਵਿੰਦਰ ਕੁਮਾਰ, ਜੇਈ ਮਨਜੀਤ ਸਿੰਘ, ਪਿੰਡ ਅੱਟਾ ਦੇ ਸਰਪੰਚ ਜਸਪ੍ਰੀਤ ਸਿੰਘ ਮਣਕੂ, ਸੁਖਵਿੰਦਰ ਕੌਰ, ਇੰਦਰਜੀਤ ਕੌਰ, ਗੁਰਾਇਆ ਤੋਂ ਬਲਜਿੰਦਰ ਕਾਲਾ, ਜਸਵਿੰਦਰ ਚਿੰਤਾ, ਸੁਖਰਾਜ ਕੌਰ, ਰਵਿੰਦਰਪਾਲ ਸਿੰਘ ਰਿੰਕੂ, ਰਾਮ ਲਭਾਇਆ ਪੁੰਜ, ਮਨਜੀਤ ਕੌਰ, ਸੁਰਜੀਤ ਸਿੰਘ, ਦਸਵੀਰ ਸਿੰਘ, ਮਨਜੀਤ ਸਿੰਘ, ਮਨਜੀਤ ਕੁਮਾਰ, ਦਵਿੰਦਰ ਸਿੰਘ, ਮਾਸਟਰ ਗਿਆਨ ਸਿੰਘ, ਵਿਜੈ ਕੁਮਾਰ, ਸੈਕਟਰੀ ਸੁਖਜਿੰਦਰ ਸਿੰਘ, ਸੁਰਜੀਤ ਸਿੰਘ ਮਾਹਲ ਆਦਿ ਉਚੇਚੇ ਤੌਰ 'ਤੇ ਹਾਜ਼ਰ ਸਨ।





