ਅੱਜ ਪਿੰਡ ਦੁਸਾਂਝ ਖੁਰਦ ਦੇ ਪ੍ਰਾਇਮਰੀ ਸਕੂਲ 'ਚ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਇਆ ਗਿਆ। ਗਰਾਮ ਪੰਚਾਇਤ ਵੱਲੋਂ ਬਣਾਏ ਨਵੇਂ ਕਮਰੇ ਦੀ ਖ਼ੁਸ਼ੀ 'ਚ ਇਹ ਸਮਾਗਮ ਕਰਵਾਇਆ ਗਿਆ। ਇਸ ਮੌਕੇ ਉਚੇਚੇ ਤੌਰ 'ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਗੁਰਾਇਆ-1 ਸ਼੍ਰੀ ਕੰਵਲਜੀਤ ਸਿੰਘ, ਮਾ. ਅਮਰਜੀਤ ਮਹਿਮੀ, ਬੂਟਾ ਰਾਮ, ਅਜਮੇਰ ਸਿੰਘ, ਅਸ਼ੋਕ ਕੁਮਾਰ, ਨਿਰਮੋਲਕ ਸਿੰਘ ਹੀਰਾ, ਕੈਪਟਨ ਜੁਗਿੰਦਰ ਸਿੰਘ, ਵਿਜੇ ਕੁਮਾਰ, ਸਰਬਜੀਤ ਗਿੱਲ ਅਤੇ ਜਸਵਿੰਦਰ ਸਿੰਘ ਸਿੱਧੂ ਨੇ ਆਪਣੇ ਵਿਚਾਰ ਪੇਸ਼ ਕੀਤੇ। ਬੁਲਾਰਿਆਂ ਨੇ ਪੰਚਾਇਤ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਚੰਗੇ ਆਗੂ ਹੀ ਸਿਰਫ਼ ਪਿੰਡ ਦਾ ਹੀ ਨਹੀਂ ਸਗੋਂ ਹਰ ਖੇਤਰ 'ਚ ਸਰਬਪੱਖੀ ਵਿਕਾਸ ਕਰਦੇ ਹਨ। ਸਮਾਗਮ 'ਚ ਸਕੂਲ ਕਮੇਟੀ ਦੇ ਚੇਅਰਮੈਨ ਮਾ. ਰਾਮ ਲਾਲ, ਸਰਪੰਚ ਹਰਜਿੰਦਰ ਕੁਮਾਰ, ਪੰਚ ਮਨਮੋਹਣ ਸਿੰਘ, ਪੰਚ ਸਤਵਿੰਦਰ ਕੌਰ, ਪੰਚ ਚਰਨਜੀਤ ਸਿੰਘ, ਮਾ. ਗਿਆਨ ਸਿੰਘ, ਦਲਵਿੰਦਰ ਸਿੰਘ, ਕੁਲਦੀਪ ਸਿੰਘ ਆਦਿ ਵੀ ਹਾਜ਼ਰ ਸਨ। ਇਸ ਮੌਕੇ ਸਕੂਲ ਨੂੰ ਸਹਿਯੋਗ ਦੇਣ ਵਾਲਿਆਂ ਨੂੰ ਯਾਦ ਚਿੰਨ੍ਹ ਵੀ ਦਿੱਤੇ ਗਏ। ਸਕੂਲ ਮੁਖੀ ਮਾ. ਮਹਿੰਦਰ ਪਾਲ ਨੇ ਸਕੂਲ ਸਟਾਫ਼ ਵੱਲੋਂ ਯਕੀਨ ਦਵਾਇਆ ਕਿ ਉਹ ਬੱਚਿਆਂ ਨੂੰ ਹਰ ਪੱਖ ਤੋਂ ਮਜ਼ਬੂਤ ਕਰਨ ਲਈ ਆਪਣਾ ਬਣਦਾ ਯੋਗਦਾਨ ਪਾਉਂਦੇ ਰਹਿਣਗੇ।


































