Saturday, 29 June 2019

ਪੌਦੇ ਲਾਉਣ ਦਾ ਕੰਮ ਆਰੰਭ


ਅੱਜ ਪਿੰਡ 'ਚ ਵਾਤਾਵਰਣ ਦੀ ਬਿਹਤਰੀ ਲਈ ਪੌਦੇ ਲਾਉਣ ਦਾ ਕੰਮ ਆਰੰਭ ਕੀਤਾ ਗਿਆ। ਜਿਸ ਤਹਿਤ ਪਿੰਡ ਦੀ ਸ਼ਮਸ਼ਾਨ ਘਾਟ ਅਤੇ ਹੋਰ ਜਨਤਕ ਥਾਵਾਂ 'ਤੇ ਪੌਦੇ ਲਗਾਏ ਗਏ। ਇਸ ਮੌਕੇ ਮੋਹਤਬਰ ਚਰਨਜੀਤ ਸਿੰਘ ਪੂੰਨੀਆਂ ਨੇ ਦੱਸਿਆ ਕਿ ਇਸ ਵਾਰ ਪਿੰਡ 'ਚ ਪਿਲਕਣ, ਬੋਹੜ ਅਤੇ ਪਿੱਪਲ ਦੇ ਪੌਦੇ ਲਗਾਏ ਜਾਣਗੇ, ਜਿਨ੍ਹਾਂ ਨੂੰ ਲਾਉਣ ਦਾ ਕੰਮ ਅੱਜ ਤੋਂ ਆਰੰਭ ਕੀਤਾ ਗਿਆ। ਇਸ ਮੁਹਿੰਮ 'ਚ ਉਚੇਚੇ ਤੌਰ 'ਤੇ ਪੰਚ ਸੁਖਵਿੰਦਰ ਸੋਨੀ ਰਾਏ, ਸਾਬਕਾ ਸਰਪੰਚ ਹਰਜਿੰਦਰ ਕੁਮਾਰ, ਸਾਬਕਾ ਪੰਚ ਮਨਮੋਹਣ ਸਿੰਘ, ਹਰਜਿੰਦਰ ਸਿੰਘ, ਸੁਖਪ੍ਰੀਤ ਸਿੰਘ, ਤਰਸੇਮ ਲਾਲ ਆਦਿ ਤੋਂ ਇਲਾਵਾ ਹੋਰ ਬਹੁਤ ਸਾਰੇ ਪਿੰਡ ਦੇ ਮੋਹਤਬਰ ਸੱਜਣ ਹਾਜ਼ਰ ਸਨ। ਇਨ੍ਹਾਂ ਪੌਦਿਆਂ ਨੂੰ ਪਾਣੀ ਲਾਉਣ ਦੀ ਸੇਵਾ ਤਰਸੇਮ ਸੇਮਾ ਨੇ ਸਾਂਭ ਲਈ ਹੈ। ਪੂਨੀਆਂ ਨੇ ਦੱਸਿਆ ਕਿ ਇਹ ਮੁਹਿੰਮ ਲਗਾਤਾਰ ਚੱਲੇਗੀ ਅਤੇ ਇਸ ਲਈ ਟਰੀ ਗਾਰਡ ਵੀ ਬਣਾਏ ਗਏ ਹਨ।

Friday, 14 June 2019

ਸਕੂਲ ਨੂੰ ਕੂਲਰ ਦਾਨ ਕੀਤਾ

ਪਿੰਡ ਮੁਠੱਡਾ ਖੁਰਦ ਦੇ ਬਸਪਾ ਆਗੂ ਡਾ. ਲਖਬੀਰ ਚੰਦ ਦੇ ਯਤਨਾ ਸਦਕਾ ਪਿੰਡ ਦੇ ਪ੍ਰਾਇਮਰੀ ਸਕੂਲ ਲਈ ਵਾਟਰ ਕੂਲਰ ਲਗਾਇਆ ਗਿਆ। ਗੁਪਤ ਦਾਨੀ ਵੱਲੋਂ ਦਿੱਤੇ ਗਏ ਇਸ ਕੂਲਰ ਦੀ ਆਰੰਭਤਾ ਅੱਜ ਪਿੰਡ ਦੇ ਮੋਹਤਬਰ ਸੱਜਣਾ ਦੀ ਹਾਜ਼ਰੀ 'ਚ ਕੀਤੀ ਗਈ। ਇਸ ਮੌਕੇ ਪ੍ਰਸ਼ਾਦ ਵੰਡ ਕੇ ਇਸ ਦਾ ਉਦਘਾਟਨ ਕੀਤਾ ਗਿਆ। ਸਕੂਲ ਮੁਖੀ ਮਹਿੰਦਰ ਪਾਲ ਨੇ ਦਾਨੀਆਂ ਦਾ ਧੰਨਵਾਦ ਕਰਦਿਆਂ ਆਸ ਪ੍ਰਗਟਾਈ ਕਿ ਪਿੰਡ ਦੀ ਪੰਚਾਇਤ ਉਚੇਚੇ ਤੌਰ 'ਤੇ ਸਕੂਲ ਦੀ ਮੁਰੰਮਤ ਹੀ ਨਹੀਂ ਸਗੋਂ ਨਵੇਂ ਕਮਰੇ ਦੀ ਉਸਾਰੀ ਵੀ ਕਰਵਾਏਗੀ। ਪਿੰਡ ਵੱਲੋਂ ਡਾ. ਸਰਬਜੀਤ ਮੁਠੱਡਾ ਨੇ ਦਾਨੀ ਵੀਰ ਦਾ ਧੰਨਵਾਦ ਕੀਤਾ। ਸਾਦਾ ਸਮਾਗਮ ਦੌਰਾਨ ਵਿਜੇ ਕੁਮਾਰ ਨੇ ਵੀ ਵਿਚਾਰ ਪੇਸ਼ ਕੀਤੇ। ਇਸ ਮੌਕੇ ਪਿੰਡ ਦੇ ਸਰਪੰਚ ਸ਼੍ਰੀਮਤੀ ਮੀਨਾ ਕੁਮਾਰੀ, ਸਾਬਕਾ ਸਰਪੰਚ ਹਰਜਿੰਦਰ ਕੁਮਾਰ, ਰੋਹਿਤ ਗਿੰਧਾ, ਲਖਬੀਰ ਭੱਟੀ, ਮਿਸਤਰੀ ਗੁਰਮੇਲ, ਤੇਜਾ ਰਾਮ, ਮਾ. ਕਮਲ ਮਹਿਬੂਬ, ਚਮਨ ਲਾਲ, ਕਮਲ ਮੁਠੱਡਾ ਆਦਿ ਉਚੇਚੇ ਤੌਰ 'ਤੇ ਹਾਜ਼ਰ ਸਨ।