Friday, 15 February 2019

ਸਕੂਲ ਦਾ ਸਲਾਨਾ ਸਮਾਗਮ ਕਰਵਾਇਆ

ਪਿੰਡ ਦੁਸਾਂਝ ਖੁਰਦ ਦੇ ਪ੍ਰਾਇਮਰੀ ਅਤੇ ਮਿਡਲ ਸਕੂਲ ਦਾ ਸਲਾਨਾ ਸਮਾਗਮ ਕਰਵਾਇਆ ਗਿਆ। ਇਸ ਸਮਾਗਮ 'ਚ ਮਿਡਲ ਸਕੂਲ ਦੇ ਪਹਿਲੇ ਮੁਖੀ ਮਾ. ਸੋਹਣ ਸਿੰਘ ਨੂੰ ਸਕੂਲ ਲਈ ਕੀਤੀਆਂ ਵਿਲੱਖਣ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ। ਸਕੂਲ ਮੁਖੀ ਬੀਰੋ ਦੇਵੀ ਦੀ ਅਗਵਾਈ ਹੇਠ ਕਰਵਾਏ ਇਸ ਸਮਾਗਮ ਦੌਰਾਨ ਸਕੂਲ ਦੇ ਸਾਇੰਸ ਅਧਿਆਪਕ ਰਾਕੇਸ਼ ਕੁਮਾਰ ਨੇ ਸਕੂਲ ਦੀ ਰਿਪੋਰਟ ਪੇਸ਼ ਕੀਤੀ। ਆਰੰਭ 'ਚ ਪਿੰਡ ਦੇ ਸਰਪੰਚ ਮੀਨਾ ਕੁਮਾਰੀ ਨੇ ਰੀਬਨ ਕੱਟ ਕੇ ਸਮਾਗਮ ਦਾ ਉਦਘਾਟਨ ਕੀਤਾ। ਮਾ. ਨਿਰਮਲੋਕ ਸਿੰਘ ਨੇ ਸਕੂਲ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਹੋਏ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਸਰਬਜੀਤ ਮੁਠੱਡਾ ਨੇ ਕਿਹਾ ਕਿ ਪਿਛਲੀ ਪੰਚਾਇਤ ਨੇ ਆਪਣੀ ਸ਼ਕਤੀ ਮੁਤਾਬਿਕ ਸਕੂਲ ਨੂੰ ਬਿਹਤਰ ਬਣਾਉਣ ਲਈ ਕੰਮ ਕੀਤਾ ਹੈ ਅਤੇ ਆਸ ਮੁਤਾਬਿਕ ਨਵੀਂ ਚੁਣੀ ਗਈ ਪੰਚਾਇਤ ਵੀ ਸਕੂਲ ਲਈ ਯੋਗਦਾਨ ਪਾਏਗੀ। ਇਸ ਮੌਕੇ ਨਵੀਂ ਪੰਚਾਇਤ ਨੂੰ ਸਨਮਾਨਿਤ ਕੀਤਾ ਗਿਆ। ਸਾਬਕਾ ਸਰਪੰਚ ਹਰਜਿੰਦਰ ਕੁਮਾਰ, ਸਾਬਕਾ ਪੰਚ ਚਰਨਜੀਤ ਸਿੰਘ, ਸਾਬਕਾ ਪੰਚ ਮਨਮੋਹਣ ਸਿੰਘ ਨੂੰ ਵੀ ਸਕੂਲ ਲਈ ਪਾਏ ਯੋਗਦਾਨ ਲਈ ਸਨਮਾਨਤ ਕੀਤਾ ਗਿਆ। ਵਿਭਾਗ ਵੱਲੋਂ ਬਲਾਕ ਮੈਟਰ ਅਵਤਾਰ ਲਾਲ ਅਤੇ ਬਲਾਕ ਮੈਟਰ ਮਨੀਸ਼ ਕੁਮਾਰ ਨੇ ਸਕੀਮਾਂ ਦੀ ਜਾਣਕਾਰੀ ਦਿੱਤੀ। ਇਸ ਮੌਕੇ ਸਕੂਲ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਮਾ. ਰਾਮ ਲਾਲ, ਵਿਜੇ ਕੁਮਾਰ, ਸੈਟਰ ਮੁੱਖ ਅਧਿਆਪਕ ਹਰਬਲਾਸ, ਮਹਿੰਦਰ ਪਾਲ ਸਮੇਤ ਦੋਨੋਂ ਸਕੂਲਾਂ ਦੇ ਸਟਾਫ ਮੈਂਬਰ ਹਾਜ਼ਰ ਸਨ। ਇਸ ਮੌਕੇ ਬੱਚਿਆਂ ਨੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ।