ਪਿੰਡ ਦੁਸਾਂਝ ਖੁਰਦ ਦੇ ਪ੍ਰਵਾਸੀ ਭਾਰਤੀਆਂ ਅਤੇ ਉਨ੍ਹਾਂ ਦੇ ਮਿੱਤਰਾਂ ਨੇ ਆਪ ਉੱਦਮ ਕਰਕੇ ਪਿੰਡ ਦੇ ਦੋਨੋਂ ਸਕੂਲਾਂ 'ਚ ਬੱਚਿਆਂ ਲਈ ਲੋੜ ਦਾ ਸਮਾਨ ਖਰੀਦ ਕੇ ਦਿੱਤਾ ਹੈ। ਇਸ ਸਮਾਨ 'ਚ ਪਿੰਡ ਦੇ ਪ੍ਰਾਇਮਰੀ ਸਕੂਲ ਲਈ 25 ਕੁਰਸੀਆਂ, ਪੰਜ ਟੇਬਲ ਅਤੇ ਮਿਡਲ ਸਕੂਲ ਲਈ 15 ਡੈਸਕ ਅਤੇ ਸਾਫ ਪਾਣੀ ਕਰਨ ਲਈ ਆਰਓ ਲਗਵਾ ਕੇ ਦਿੱਤਾ ਹੈ। ਇਹ ਪ੍ਰਵਾਸੀ ਭਾਰਤੀ ਪਹਿਲਾ ਵੀ ਪਿੰਡ ਦੇ ਵਿਕਾਸ ਲਈ ਯੋਗਦਾਨ ਪਾਉਂਦੇ ਰਹਿੰਦੇ ਹਨ। ਇਸ ਯੋਗਦਾਨ ਨਾਲ ਬੱਚਿਆਂ 'ਚ ਕਾਫੀ ਉਤਸ਼ਾਹ ਹੈ ਅਤੇ ਉਨ੍ਹਾਂ ਦੇ ਬੈਠਣ ਦੀਆਂ ਲੋੜਾਂ ਪੂਰੀਆ ਹੋ ਗਈਆ ਹਨ ਅਤੇ ਪੀਣ ਲਈ ਸਾਫ ਪਾਣੀ ਵੀ ਮਿਲਣ ਲੱਗ ਪਿਆ ਹੈ। ਇਨ੍ਹਾਂ ਪ੍ਰਵਾਸੀ ਭਾਰਤੀਆਂ ਦਾ ਵੱਡਾ ਸਤਿਕਾਰ ਇਸ ਕਰਕੇ ਵੀ ਹੈ ਕਿ ਉਨ੍ਹਾਂ ਨੇ ਬਿਨ੍ਹਾਂ ਕਿਸੇ ਦੀ ਮੰਗ ਤੋਂ ਆਪ ਲੋੜ ਦੀਆਂ ਵਸਤਾਂ ਪਤਾ ਕਰਕੇ ਆਪ ਹੀ ਖਰੀਦ ਕੇ ਦਿੱਤੀਆ ਹਨ। ਸਲਾਮ ਹੈ, ਇਨ੍ਹਾਂ ਪ੍ਰਵਾਸੀ ਭਾਰਤੀਆਂ ਨੂੰ। ਆਸ ਹੈ ਕਿ ਇਹ ਅੱਗੋਂ ਵੀ ਯੋਗਦਾਨ ਪਾਉਂਦੇ ਰਹਿਣਗੇ। ਪਿੰਡ ਦੇ ਸਰਪੰਚ ਅਤੇ ਸਮੁੱਚੀ ਗਰਾਮ ਪੰਚਾਇਤ ਨੇ ਇਸ ਉੱਦਮ ਲਈ ਉਚੇਚੇ ਤੌਰ 'ਤੇ ਧੰਨਵਾਦ ਕੀਤਾ ਹੈ।



No comments:
Post a Comment