Saturday, 15 April 2017

ਡਾ. ਅੰਬੇਡਕਰ ਦੇ ਜਨਮ ਦਿਵਸ ਨੂੰ ਸਮ੍ਰਪਿਤ ਸਮਾਗਮ ਕਰਵਾਇਆ

ਪਿੰਡ ਦੁਸਾਂਝ ਖੁਰਦ ਦੀ ਡਾ. ਅੰਬੇਡਕਰ ਯੂਥ ਵੈਲਫੇਅਰ ਸੁਸਾਇਟੀ ਵਲੋਂ ਅੱਜ ਸਕੂਲ ਦੇ ਬੱਚਿਆਂ ਨੂੰ ਕਾਪੀਆਂ, ਸਟੇਸ਼ਨਰੀ, ਵਰਦੀਆਂ ਦੀ ਵੰਡ ਕੀਤੀ ਗਈ ਅਤੇ ਚੰਗੇ ਨੰਬਰ ਲੈਣ ਵਾਲੇ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਡਾ. ਅੰਬੇਡਕਰ ਦੇ 126ਵੇਂ ਜਨਮ ਦਿਵਸ ਨੂੰ ਸਮੱਿਪਤ ਕਰਵਾਏ ਇਸ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਦੇ ਇੰਚਾਰਜ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਪੜ੍ਹਾਈ ਮਨੁੱਖਤਾ ਦੀ ਮੁਕਤੀ ਦਾ ਮਾਧਿਆਮ ਹੈ ਅਤੇ ਜੇ ਕਿਸੇ ਨੂੰ ਗੁਲਾਮ ਕਰਨਾ ਹੋਵੇ ਤਾਂ ਉਨ੍ਹਾਂ ਦੇ ਪੈਰਾਂ 'ਚ ਬੇੜੀਆਂ ਪਾਉਣ ਦੀ ਥਾਂ ਪੜ੍ਹਾਈ ਹੀ ਖੋਹੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਰਾਜ ਭਾਗ ਪ੍ਰਾਪਤੀ ਤੋਂ ਬਿਨ੍ਹਾਂ ਦੇਸ਼ ਦਾ ਕਲਿਆਣ ਨਹੀਂ ਹੋ ਸਕਦਾ। ਉਨ੍ਹਾਂ ਅੱਗੇ ਕਿਹਾ ਕਿ ਡਾ. ਅੰਬੇਡਕਰ ਨੇ ਸਿਰਫ ਦਲਿਤਾਂ ਨੂੰ ਹੀ ਨਹੀਂ ਸਗੋਂ ਔਰਤਾਂ ਨੂੰ ਵੀ ਬਰਾਬਰੀ ਦੇ ਹੱਕ ਲੈ ਕੇ ਦਿੱਤੇ ਹਨ। ਇਸ ਮੌਕੇ ਬਲਾਕ ਸੰਮਤੀ ਮੈਂਬਰ ਸੁਖਵਿੰਦਰ ਬਿੱਟੂ, ਗੁਰਨਾਮ ਚੌਧਰੀ, ਸਰਪੰਚ ਹਰਜਿੰਦਰ ਕੁਮਾਰ, ਮਾ. ਮਹਿੰਦਰ ਪਾਲ, ਡਾ. ਸਰਬਜੀਤ ਮੁਠੱਡਾ, ਸੇਵਾ ਮੁਕਤ ਐਸਡੀਓ ਸਤਪਾਲ ਅਤੇ ਵਿਜੇ ਕੁਮਾਰ ਨੇ ਸੰਬੋਧਨ ਕੀਤਾ। ਸਮਾਗਮ 'ਚ ਐਤਕੀ ਅਧਿਆਪਕਾਂ ਦਾ ਅਤੇ 80 ਪ੍ਰਤੀਸ਼ਤ ਤੋਂ ਵੱਧ ਨੰਬਰ ਲੈਣ ਵਾਲੇ ਬੱਚਿਆਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਪਿੰਡ ਦੇ ਦੋਨੋਂ ਸਕੂਲਾਂ ਦੇ ਬੱਚਿਆਂ ਨੂੰ ਕਾਪੀਆਂ, ਸਟੇਸ਼ਨਰੀ, ਵਰਦੀਆਂ ਦੀ ਵੰਡ ਵੀ ਕੀਤੀ ਗਈ। ਸਮਾਗਮ 'ਚ ਜਗਦੀਸ਼ ਚੰਦਰ, ਡਾ. ਲਖਬੀਰ ਚੰਦ, ਮਾ. ਰਾਮ ਲਾਲ, ਸਹਿਕਾਰੀ ਸੁਸਾਇਟੀ ਦੇ ਪ੍ਰਧਾਨ ਮਨਜੀਤ ਸਿੰਘ ਸਿੱਧੂ, ਸੁਭਾਸ਼ ਸਿੰਘ, ਬਲਬੀਰ ਬੀਰਾ ਆਦਿ ਤੋਂ ਇਲਾਵਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਅਹੁਦੇਦਾਰ ਹਾਜ਼ਰ ਸਨ। ਇਸ ਮੌਕੇ ਦਾਨੀਆਂ ਦੇ ਸਹਿਯੋਗ ਨਾਲ ਚਾਹ ਪਕੌੜਿਆਂ ਦਾ ਲੰਗਰ ਵੀ ਲਗਾਇਆ ਗਿਆ।

 











 

No comments:

Post a Comment