Saturday, 29 April 2017

ਖੇਡ ਕੰਪਲੈਕਸ ਬਣਨਾ ਆਰੰਭ


ਪਿੰਡ ਦੁਸਾਂਝ ਖੁਰਦ ਦੇ ਸਕੂਲ ਦੇ ਨੇੜੇ ਨੌਜਵਾਨਾਂ ਲਈ ਖੇਡ ਕੰਪਲੈਕਸ ਬਣਨਾ ਆਰੰਭ ਹੋ ਗਿਆ ਹੈ। ਪੰਚਾਇਤ ਵਲੋਂ ਕੀਤੇ ਉੱਦਮ ਤਹਿਤ ਕੁੱਝ ਸਰਕਾਰੀ ਗਰਾਂਟ ਅਤੇ ਬਾਕੀ ਪੰਚਾਇਤ ਫੰਡ ’ਚੋਂ ਬਣਨ ਵਾਲੇ ਇੱਕ ਵੱਡੇ ਕਮਰੇ ’ਚ ਜਿੰਮ ਦਾ ਸਮਾਨ ਰੱਖਿਆ ਜਾਵੇਗਾ। ਇਸ ਕਮਰੇ ਦੇ ਆਲੇ ਦੁਆਲੇ ਦਰਸ਼ਕਾਂ ਦੇ ਬੈਠਣ ਨੂੰ ਪੌੜੀਆਂ ਬਣਨਗੀਆਂ। ਕਮਰੇ ਦੇ ਦੋਨੋਂ ਪਾਸੇ ਪੌੜੀਆਂ ਚੜ੍ਹਾ ਕੇ ਉੱਪਰ ਸ਼ਾਨਦਾਰ ਸਟੇਜ ਬਣੇਗੀ। ਜਿੰਮ ਵਾਲੇ ਕਮਰੇ ਦੇ ਨਾਲ ਹੀ ਬਾਥਰੂਮ ਬਣੇਗਾ ਅਤੇ ਇਸ ਕਮਰੇ ਦੇ ਅੰਦਰ ਹੀ ਸ਼ਾਨਦਾਰ ਦਫਤਰ ਹੋਵੇਗਾ ਤਾਂ ਜੋ ਨੌਜਵਾਨ ਇਥੇ ਬੈਠ ਕੇ ਸਲਾਹ ਮਸ਼ਵਰਾ ਕਰ ਸਕਣ ਅਤੇ ਕਿਸੇ ਬਾਹਰੋਂ ਆਏ ਮਹਿਮਾਨ ਨੂੰ ਵੀ ਬਿਠਾ ਸਕਣ। ਗਰਾਉਂਡ ਦੇ ਆਲੇ ਦੁਆਲੇ ਚਾਰ ਦਿਵਾਰੀ ਕਰ ਦਿੱਤੀ ਗਈ ਹੈ। ਇਸ ਦੇ ਅੰਦਰਲੇ ਪਾਸੇ ਪੰਜ ਫੁੱਟ ਚੌੜਾਈ ’ਚ ਪਲੇਟਫਾਰਮ ਸੈਰ ਕਰਨ ਲਈ ਬਣਾਇਆ ਜਾਵੇਗਾ ਅਤੇ ਅੰਦਰਲੇ ਪਾਸੇ ਸ਼ੋ ਵਾਲੇ ਦਰਖਤ ਲਗਾਏ ਜਾਣਗੇ। ਵਿਹੜੇ ’ਚ ਘਾਹ ਲਗਾ ਕੇ ਵਾਲੀਵਾਲ, ਕਬੱਡੀ ਸਮੇਤ ਕਈ ਹੋਰ ਗਰਾਉਂਡਾਂ ਤਿਆਰ ਕੀਤੀਆ ਜਾਣਗੀਆਂ। ਆਲੇ ਦੁਆਲੇ ਰੌਸ਼ਨੀ ਲਈ ਖੰਬੇ ਲਗਾਏ ਜਾਣਗੇ ਤਾਂ ਜੋ ਰਾਤ ਦੀ ਰੌਸ਼ਨੀ ’ਚ ਵੀ ਖਿਡਾਰੀ ਖੇਡਾਂ ਦਾ ਆਨੰਦ ਲੈ ਸਕਣ ਅਤੇ ਆਪਣੇ ਸਰੀਰ ਨੂੰ ਨਰੋਆ ਰੱਖ ਸਕਣ। ਇਸ ਤਰ੍ਹਾਂ ਪੰਚਾਇਤ ਦੇ ਕੰਮ ਦੀ ਕਾਫੀ ਸਰਹਾਨਾ ਹੋ ਰਹੀ ਹੈ।
ਨੀਂਹਾਂ ਪੁੱਟ ਕੇ ਉਸਾਰੀ ਦਾ ਕੰਮ ਬਕਾਇਦਾ ਆਰੰਭ ਹੋ ਗਿਆ ਹੈ। ਪੰਚਾਇਤ ਦਾ ਧੰਨਵਾਦ। 

No comments:

Post a Comment