ਅੱਜ ਪਿੰਡ ਦੁਸਾਂਝ ਖੁਰਦ ਦੇ ਸਰਕਾਰੀ ਮਿਡਲ ਸਕੂਲ ਦੇ ਮੌਜੂਦਾ ਮੁਖੀ ਬੀਰੋ ਦੇਵੀ ਦੇ ਸੇਵਾ ਮੁਕਤੀ ਮੌਕੇ ਆਯੋਜਿਤ ਵਿਦਾਇਗੀ ਸਮਾਗਮ ਮੌਕੇ ਵੱਖ-ਵੱਖ ਬੁਲਾਰਿਆਂ ਨੇ ਸਿਖਿਆ ਦੇ ਖੇਤਰ ’ਚ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਸਾਇੰਸ ਮਾਸਟਰ ਰਾਕੇਸ਼ ਕੁਮਾਰ ਨੇ ਸਨਮਾਨ ਪੱਤਰ ਪੜ੍ਹਿਆ, ਜਿਸ ’ਚ ਬੀਰੋ ਦੇਵੀ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ। ਸਮਾਗਮ ਦੌਰਾਨ ਮਨਸੂਰਪੁਰ ਸਕੂਲ ਦੇ ਪ੍ਰਿੰਸੀਪਲ ਹਰਦੀਪ ਸਿੰਘ, ਪਿੰਡ ਦੇ ਸਰਪੰਚ ਮੀਨਾ ਕੁਮਾਰੀ, ਮਾ. ਮਹਿੰਦਰ ਪਾਲ, ਅਮਰਜੀਤ ਮਹਿਮੀ, ਜੀਟੀਯੂ ਦੇ ਆਗੂ ਨਿਰਮੋਲਕ ਸਿੰਘ ਹੀਰਾ, ਪ੍ਰਿੰਸੀਪਲ ਚਰਨਜੀਤ ਸਿੰਘ, ਡਾ. ਸਰਬਜੀਤ ਮੁਠੱਡਾ, ਵਿਜੇ ਕੁਮਾਰ, ਮਾ. ਅਵਤਾਰ ਲਾਲ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਮਾ. ਰਾਮ ਲਾਲ, ਡਾ. ਪੂਰਨ ਸਿੰਘ ਬੈਂਸ, ਕ੍ਰਿਸ਼ਨਾ ਦੇਵੀ, ਕਮਲ ਮਹਿਬੂਬ, ਮਾ. ਕਮਲ ਕੁਮਾਰ ਤੋਂ ਇਲਾਵਾ ਪਿੰਡ ਦੇ ਪੰਚ ਅਤੇ ਹੋਰ ਮੋਹਤਬਰ ਉਚੇਚੇ ਤੌਰ ‘ਤੇ ਹਾਜ਼ਰ ਸਨ।
ਸਮਾਗਮ ਦੇ ਅੰਤ ’ਚ ਮੈਡਮ ਬੀਰੋ ਦੇਵੀ ਨੂੰ ਹਾਜ਼ਰੀਨ ਨੇ ਤੋਹਫੇ ਭੇਂਟ ਕਰਕੇ ਇਸ ਦਿਨ ਨੂੰ ਯਾਦਗਾਰੀ ਬਣਾਇਆ।
ਬੈਂਸ ਪਰਿਵਾਰ ਨੇ ਵਿਦਿਅਕ ਸੰਸਥਾਵਾਂ ਤੋਂ ਇਲਾਵਾ ਧਾਰਮਿਕ ਸੰਸਥਾਵਾਂ ਨੂੰ ਦਾਨ ਵੀ ਦਿੱਤਾ। ਅੰਤ ’ਚ ਮਿਡਲ ਸਕੂਲ ਦੇ ਨਵੇਂ ਮੁਖੀ ਨੇ ਸਭਨਾ ਦਾ ਧੰਨਵਾਦ ਕੀਤਾ।




No comments:
Post a Comment