Sunday, 23 April 2023

ਡਾ. ਅੰਬੇਡਕਰ ਜਨਮ ਦਿਹਾੜਾ: ਉਤਸ਼ਾਹ ਨਾਲ ਮਨਾਇਆ, ਲਗਾਇਆ ਅੱਖਾਂ ਦਾ ਕੈਂਪ
















ਅੱਜ ਪਿੰਡ ਦੁਸਾਂਝ ਖੁਰਦ ‘ਚ ਡਾ. ਅੰਬੇਡਕਰ ਯੂਥ ਵੈਲਫੇਅਰ ਸੁਸਾਇਟੀ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਡਾ. ਅੰਬੇਡਕਰ ਦਾ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਸਿਟੀ ਸੈਟਰ ਚੈਰੀਟੇਬਲ ਆਈਜ਼ ਹਸਪਤਾਲ  ਫਿਲੌਰ ਵਲੋਂ ਅੱਖਾਂ ਦੀ ਜਾਂਚ ਪੜਤਾਲ ਦਾ ਇੱਕ ਕੈਂਪ ਲਗਾਇਆ ਗਿਆ। ਡਾ. ਅੰਬੇਡਕਰ ਭਵਨ ‘ਚ ਕਰਵਾਏ ਇਸ ਸਮਾਗਮ ਦੌਰਾਨ 97 ਮਰੀਜ਼ਾਂ ਦੇ ਅੱਖਾਂ ਦੀ ਜਾਂਚ ਕੀਤੀ ਅਤੇ ਮੁਫ਼ਤ ਦਵਾਈਆਂ ਤਕਸੀਮ ਕੀਤੀਆਂ। ਇਸ ਮੌਕੇ ਸਕੂਲ ਦੇ ਬੱਚਿਆਂ ਨੂੰ ਕਿੱਟਾਂ, ਕਾਪੀਆਂ ਅਤੇ ਪਹਿਲੇ, ਦੂਜੇ ਤੇ ਤੀਜੇ ਦਰਜੇ ‘ਤੇ ਆਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।

ਇਸ ਦੌਰਾਨ ਐਡਵੋਕੇਟ ਸੰਜੀਵ ਭੌਰਾ, ਡਾ. ਸਰਬਜੀਤ ਮੁਠੱਡਾ, ਜਸਵੰਤ ਅੱਟੀ, ਵਿਸ਼ਾਲ ਖਹਿਰਾ, ਮਾ. ਕਮਲ ਕੁਮਾਰ ਨੇ ਆਪਣੇ ਵਿਚਾਰ ਪੇਸ਼ ਕੀਤੇ। 

ਸੁਦਾਗਰ ਸਿੰਘ ਨਾਗਰਾ ਦੀ ਅਗਵਾਈ ਹੇਠ ਸੰਦੀਪ ਕੁਮਾਰ, ਦੀਕਸ਼ਾ, ਮਨਪ੍ਰੀਤ, ਪੂਜਾ ਨੇ ਕੈਂਪ ਟੀਮ ਦਾ ਹਿੱਸਾ ਬਣਕੇ ਆਪਣਾ ਯੋਗਦਾਨ ਪਾਇਆ। ਸਮਾਗਮ ਦੌਰਾਨ ਵਿਜੈ ਕੁਮਾਰ ਪ੍ਰਧਾਨ, ਸਾਬਕਾ ਸਰਪੰਚ ਹਰਜਿੰਦਰ ਕੁਮਾਰ, ਰਾਮ ਪ੍ਰਕਾਸ਼, ਮਾ. ਰਾਮ ਲਾਲ, ਅਮ੍ਰਿੰਤ ਲਵਲੀ, ਅਮਰਜੀਤ ਕੌਰ, ਬਿਮਲਾ ਦੇਵੀ, ਜਸਬੀਰ ਕੌਰ, ਗੁਰਮੀਤ ਕੌਰ, ਜਗਦੀਸ਼ ਰਾਏ, ਲਖਬੀਰ ਭੱਟੀ ਆਦਿ ਨੇ ਕਾਮਯਾਬੀ ਲਈ ਭਰਵਾ ਯੋਗਦਾਨ ਪਾਇਆ। ਪ੍ਰਵਾਸੀ ਭਾਰਤੀ ਨਰਿੰਦਰ ਕੁਮਾਰ ਵਲੋਂ ਸਕੂਲ ਦੇ ਬੱਚਿਆਂ ਲਈ ਸਟੇਸ਼ਨਰੀ, ਆਰਸੀ ਪਲਾਜ਼ਾ ਦੇ ਐਮਡੀ ਜਗਦੀਸ਼ ਚੰਦੜ ਵਲੋਂ ਯਾਦਗਾਰੀ ਚਿੰਨਾਂ ਦੀ ਸੇਵਾ ਨਿਭਾਈ। ਜੀਕੇ ਆਇਲਸ ਸੈਂਟਰ ਦੇ ਗੁਰਕੰਵਲ ਸਿੰਘ ਸੱਗੂ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ।

No comments:

Post a Comment