Tuesday, 2 July 2019

ਪੀਰ ਬਾਬਾ ਅਨਾਇਤ ਸ਼ਾਹ ਦਾ ਮੇਲਾ ਯਾਦਗਾਰੀ ਹੋ ਨਿਬੜਿਆ

 
ਪਿੰਡ ਦੁਸਾਂਝ ਖੁਰਦ 'ਚ ਪੀਰ ਬਾਬਾ ਅਨਾਇਤ ਸ਼ਾਹ ਦੇ ਮੇਲੇ 'ਤੇ ਨਸ਼ਿਆਂ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਦੀ ਯਾਦ 'ਚ ਨਾਟਕ ਅਤੇ ਕੋਰੀਓਗਰਾਫੀਆਂ ਪੇਸ਼ ਕੀਤੀਆਂ ਗਈਆਂ। ਮੇਲੇ ਦੇ ਪਹਿਲੇ ਦਿਨ ਝੰਡੇ  ਦੀ ਰਸਮ ਅਤੇ ਕਵਾਲੀਆਂ ਦੀ ਮਿਹਫਲ ਦੀ ਸ਼ਰੂਆਤ ਗੱਦੀ ਨਸ਼ੀਨ ਸਾਈ ਭਾਗ ਸ਼ਾਹ ਦੀ ਰਹਿਨਮਾਈ ਹੇਠ ਹੋਈ। ਦੂਸਰੇ ਦਿਨ ਆਯੋਜਿਤ ਕੀਤੇ ਨਾਟਕ ਮੇਲੇ ਦੌਰਾਨ ਸਮਾਜ ਨੂੰ ਸੇਧ ਦੇਣ ਲਈ ਅਜ਼ਾਦ ਰੰਗ ਮੰਚ, ਕਲਾ ਭਵਨ ਫਗਵਾੜਾ ਦੀ ਟੀਮ ਵੱਲੋਂ ਸ਼ਹੀਦ ਭਗਤ ਸਿੰਘ ਦੀ ਭੈਣ ਨਾਲ ਮੁਲਾਕਾਤ ਅਧਾਰਿਤ ਕੋਰੀਓਗ੍ਰਾਫੀ ਅਤੇ ਅਤੇ 'ਅਣਜੰਮੀ ਧੀ ਦਾ ਕਤਲ' ਨਾਟਕ ਨੇ ਦਰਸ਼ਕਾਂ ਦੀਆਂ ਅੱਖਾਂ 'ਚ ਭਾਵਕਤਾ ਦੇ ਹੰਝੂ ਲਿਆ ਦਿੱਤੇ। ਇਸ ਤੋਂ ਇਲਾਵਾ ਚੰਨੀ ਕਨਵਰ, ਰਮੇਸ਼ ਲਹੌਰੀਆ, ਗੁਰਪਾਲ ਪਾਲਾ ਭਾਰਸਿੰਘਪੁਰੀ, ਸਰੋਜ ਖਾਨ ਬੋਪਾਰਾਏ ਅਤੇ ਹੋਰ ਕਲਾਕਾਰਾਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ। ਮੇਲੇ ਦੌਰਾਨ ਡਾ. ਸਰਬਜੀਤ ਮੁਠੱਡਾ ਨੇ ਕਿਹਾ ਕਿ ਜੇਕਰ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ 'ਚੋ ਕੱਢਣ ਲਈ ਠੋਸ ਉਪਰਾਲੇ ਨਾ ਕੀਤੇ ਗਏ ਤਾਂ ਆਉਣ ਵਾਲੇ ਸਮੇਂ 'ਚ ਆਪਸੀ ਭਾਈਚਾਰੇ ਦੀ ਸੇਧ ਦੇਣ ਵਾਲੇ ਇਹ ਮੇਲੇ ਖਤਮ ਹੋ ਜਾਣਗੇ। ਮੇਲੇ 'ਚ ਸਾਬਕਾ ਸਰਪੰਚ ਹਰਜਿੰਦਰ ਕੁਮਾਰ, ਸਰਪੰਚ ਮੀਨਾ ਕੁਮਾਰੀ, ਪੰਚ ਸੁਖਵਿੰਦਰ ਸੋਨੀ, ਪੰਚ ਪਰਮਿੰਦਰ ਕੌਰ, ਸਾਬਕਾ ਪੰਚ ਸੁਖਵਿੰਦਰ ਕੌਰ, ਮੁਖਤਿਆਰ ਲਾਲੀ, ਮਾਸਟਰ ਚਰਨਜੀਤ ਸਿੰਘ, ਮਨਮੋਹਣ ਸਿੰਘ, ਨੰਬਰਦਾਰ ਕਸ਼ਮੀਰ ਸਿੰਘ, ਹਰਜਿੰਦਰ ਸਿੰਘ, ਦਵਿੰਦਰ ਭਿੰਦਾ, ਤਰਸੇਮ ਸੇਮਾ, ਰਿੰਕੂ ਮੱਲ, ਕੁਲਵਿੰਦਰ ਕੌਰ, ਸਾਬਕਾ ਸਰਪੰਚ ਚਮਨ ਲਾਲ ਅਤੇ ਭਾਰੀ ਗਿਣਤੀ 'ਚ ਇਲਾਕੇ ਦੇ ਸੰਤ ਮਹਾਂਪੁਰਸ਼ ਅਤੇ ਪਿੰਡ ਵਾਸੀ ਹਾਜ਼ਰ ਸਨ। ਸਟੇਜ ਸਕੱਤਰ ਦੀ ਜਿੰਮੇਵਾਰੀ ਵਿਜੇ ਕੁਮਾਰ ਪ੍ਰਧਾਨ ਨੇ ਬਾਖੂਬੀ ਨਿਭਾਈ।


No comments:

Post a Comment