ਪਿੰਡ ਦੁਸਾਂਝ ਖੁਰਦ 'ਚ ਅੱਜ ਪੌਦੇ ਲਾਉਣ ਦਾ ਕੰਮ ਆਰੰਭ ਕੀਤਾ ਗਿਆ। ਇਸ ਕੰਮ ਲਈ ਮਨਰੇਗਾ ਵਰਕਰਾਂ ਨੇ ਕਾਫ਼ੀ ਉਤਸ਼ਾਹ ਦਿਖਾਇਆ। ਪਿੰਡ ਦੇ ਸਰਪੰਚ ਬੀਬੀ ਮੀਨਾ ਕੁਮਾਰੀ ਨੇ ਇਸ ਮੌਕੇ ਇੱਕ ਪੌਦਾ ਲਗਾ ਕੇ ਕੰਮ ਦੀ ਆਰੰਭਤਾ ਕੀਤੀ। ਵਰਨਣਯੋਗ ਹੈ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰ ਪਿੰਡ 'ਚ 550 ਪੌਦੇ ਲਗਾਉਣ ਦੀ ਜੰਗਲਾਤ ਵਿਭਾਗ ਅਤੇ ਪੰਚਾਇਤੀ ਵਿਭਾਗ ਵੱਲੋਂ ਮਨਰੇਗਾ ਸਕੀਮ ਤਹਿਤ ਯੋਜਨਾ ਬਣਾਈ ਗਈ ਹੈ। ਇਸ ਮੌਕੇ ਭੋਲੀ ਰਾਮ, ਜਰਨੈਲ ਰਾਮ, ਪ੍ਰੇਮ ਕੁਮਾਰ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।







No comments:
Post a Comment