Friday, 10 April 2020

ਭਾਈਚਾਰਕ ਸਾਂਝ ਦੀ ਮਿਸਾਲ ਪੈਦਾ ਕੀਤੀ!

ਪਿੰਡ ਦੁਸਾਂਝ ਖੁਰਦ ਦੇ ਵਾਸੀਆਂ ਨੇ ਭਾਈਚਾਰਕ ਸਾਂਝ ਪੈਦਾ ਕਰਦੇ ਹੋਏ ਪਿੰਡ ਦੇ ਵਸਨੀਕਾਂ ਲਈ ਪਾਰਟੀਬਾਜ਼ੀ ਤੋਂ ਉਪਰ ਉਠਦੇ ਹੋਏ ਕਰੀਬ ਸਾਰਿਆਂ ਲਈ ਰਸੋਈ ’ਚ ਵਰਤੇ ਜਾਣ ਵਾਲੇ ਰਾਸ਼ਨ ਦੀ ਵੰਡ ਦਾ ਫ਼ੈਸਲਾ ਕੀਤਾ। ਇਸ ’ਚ ਸਿਰਫ ਉਹੀ ਪਰਿਵਾਰ ਛੱਡੇ ਗਏ, ਜਿਹੜੇ ਆਮ ਨਾਲੋਂ ਕੁੱਝ ਸੁਖਾਲੇ ਹਨ। ਇਸ ਰਾਸ਼ਨ ਦੇ ਪੈਕਟ ’ਚ ਖੰਡ, ਚਾਹ, ਦਾਲਾਂ, ਘਿਓ, ਲੂਣ, ਮਿਰਚ, ਮਸਾਲਾ, ਸਾਬਣ ਆਦਿ ਸ਼ਾਮਲ ਕੀਤਾ ਗਿਆ। ਹਾਲਾ ਕਿ ਇਹ ਰਾਸ਼ਨ ਕੋਈ ਮਹੀਨਿਆਂ ਬੱਧੀ ਨਹੀਂ ਚੱਲੇਗਾ ਪਰ ਕਮਾਲ ਇਸ ਗੱਲ ਦੀ ਹੈ ਕਿ ਇੱਕ ਸੁਨੇਹੇ ’ਤੇ ਹੀ ਦਾਨੀਆਂ ਨੇ ਦਿਲ ਖੋਹਲ ਕੇ ਦਾਨ ਦਿੱਤਾ। 
ਪਿੰਡ ਦੇ ਬਹੁਤ ਸਾਰੇ ਸੱਜਣ ਪੈਸੇ ਦੇਣ ਦੇ ਯੋਗ ਹਨ ਪਰ ਸਾਰਿਆਂ ਕੋਲ ਕੋਈ ਵੀ ਪੈਸੇ ਮੰਗਣ ਨਹੀਂ ਗਿਆ। ਜਿਹੜੇ ਸੱਜਣ ਰਹਿ ਗਏ ਉਹ ਅਗਲੀ ਵਾਰ ਤਿਆਰ ਰਹਿਣ। ਜੇ ਲੌਕ ਡਾੳੂਨ ਲੰਬਾ ਚੱਲਿਆ ਤਾਂ ਦੁਬਾਰਾ ਰਾਸ਼ਨ ਪੁੱਜਦਾ ਕਰਨ ਦੀ ਜ਼ਰੂਰਤ ਪੈ ਸਕਦੀ ਹੈ। 

ਵਿਦੇਸ਼ਾਂ ’ਚ ਵੀ ਲੌਕਡਾੳੂਨ ਚੱਲ ਰਿਹਾ ਹੈ, ਇਸ ਦੇ ਬਾਵਜੂਦ ਜੇ ਲੋੜ ਪਈ ਤਾਂ ਅਸੀਂ ਆਪਣੇ ਪ੍ਰਵਾਸੀ ਭਾਰਤੀ ਮਿੱਤਰਾਂ ਨੂੰ ਵੀ ਬੇਨਤੀ ਕਰਾਂਗੇ ਪਰ ਹਾਲੇ ਇਸ ਦੀ ਜ਼ਰੂਰਤ ਨਹੀਂ ਹੈ।

ਹਾਜ਼ਰ ਦਾਨੀ ਸੱਜਣਾਂ ਦੀ ਹਾਜ਼ਰੀ ’ਚ ਇਹ ਵੀ ਫ਼ੈਸਲਾ ਹੋਇਆ ਕਿ ਰਾਸ਼ਨ ਦੀ ਕਿੱਟ ਦਿੰਦੇ ਵੇਲੇ ਕੋਈ ਵੀ ਵਿਅਕਤੀ ਕਿਸੇ ਦੀ ਫ਼ੋਟੋ ਨਹੀਂ ਖਿੱਚੇਗਾ।

ਕਿਸੇ ਦਾਨੀ ਨੇ ਡਾਲਰਾਂ ’ਚ ਅਤੇ ਕਿਸੇ ਨੇ ਰੁਪਿਆਂ ’ਚ ਮਦਦ ਕੀਤੀ, ਉਸ ਦਾ ਹਿਸਾਬ ਕਿਤਾਬ ਦਾਨੀਆਂ ਨੂੰ ਪੁੱਜਦਾ ਕਰ ਦਿੱਤਾ ਜਾਵੇਗਾ ਪਰ ਫੇਸਬੁੱਕ ’ਤੇ ਉਨ੍ਹਾਂ ਦੀ ਰਕਮ ਨਸ਼ਰ ਨਹੀਂ ਕੀਤੀ ਜਾਵੇਗੀ ਕਿਉਂਕਿ ਹਰ ਇੱਕ ਨੇ ਆਪਣੀ ਸਮਰੱਥਾ ਨਾਲੋਂ ਵੱਧ ਰਕਮ ਹੀ ਦਿੱਤੀ ਹੈ। 

ਅਸੀਂ ਧੰਨਵਾਦ ਕਰਦੇ ਹਾਂ;
ਕੈਪਟਨ ਜੁਗਿੰਦਰ ਸਿੰਘ, ਸੁਰਿੰਦਰ ਕੌਰ ਬੂਰਾ, ਮਾ. ਕਮਲ ਕੁਮਾਰ, ਸੁਖਵਿੰਦਰ ਸਿੰਘ, ਮਨਮੋਹਣ ਸਿੰਘ, ਅਣਵੀਰ ਸਿੰਘ, ਦਲਵਿੰਦਰ ਸਿੰਘ, ਨਛੱਤਰ ਸਿੰਘ, ਮੁਖਤਿਆਰ ਸਿੰਘ ਲਾਲੀ, ਹਰਜਿੰਦਰ ਸਿੰਘ, ਅਮਰਜੀਤ ਪੁੱਤਰ ਸ਼ੈਂਕਰ ਜੀ ਸਾਬਕਾ ਪੰਚ, ਚਰਨਜੀਤ ਸਿੰਘ, ਸਰਬਜੀਤ ਗਿੱਲ, ਜਸਵਿੰਦਰ ਸਿੰਘ ਸਿੱਧੂ, ਮਨਜੀਤ ਸਿੰਘ ਸਿੱਧੂ, ਵਿਜੈ ਕੁਮਾਰ, ਕਮਲਪ੍ਰੀਤ ਸਿੰਘ, ਮਿਸਤਰੀ ਦਿਲਬਾਗ ਬੱਗਾ, ਹਰਜਿੰਦਰ ਕੁਮਾਰ ਸਾਬਕਾ ਸਰਪੰਚ, ਬਹਾਦਰ ਲਾਲ। 
ਇੱਕ ਵਾਰ ਫਿਰ ਤੋਂ ਧੰਨਵਾਦ!

No comments:

Post a Comment